Saturday, February 29, 2020

ਕੀ ਕਰੋਨਾ ਵਾਇਰਸ ਭਾਰਤੀ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋਵੇਗਾ??
ਆਸਟਰੇਲੀਆ ਦੀ ਆਮਦਨ ਦਾ ਵੱਡਾ ਹਿੱਸਾ ਸਿੱਖਿਆ ਸਨਅਤ ਤੋਂ ਆਉਂਦਾ ਹੈ ਅਤੇ ਏਸ ਸਨਅਤ ਦਾ ਮੁੱਖ ਸਰੋਤ ਚੀਨ ਭਾਰਤ ਅਤੇ ਨੇਪਾਲ ਆਦਿ ਦੇਸ਼ ਦੇ ਵਿਦਿਆਰਥੀ ਹਨ।ਕਰੋਨਾ ਵਾਇਰਸ ਦੇ ਦਾਨਵ ਕਾਰਨ ਚੀਨ ਦੇ ਵਿਦਿਆਰਥੀਆਂ ਲਈ ਆਸਟਰੇਲੀਆ ਦੇ ਦਰਵਾਜੇ ਲਗਭਗ ਬੰਦ ਹੋਏ ਪਏ ਹਨ।ਅਜਿਹੇ ਵਿੱਚ ਆਸਟਰੇਲੀਆ ਦੀ ਸਿੱਖਿਆ ਸਨਅਤ ਮੂਧੜੇ ਮੂੰਹ ਡਿੱਗੀ ਹੋਈ ਹੈ।ਅੀਜਹੇ ਹਾਲਾਤਾਂ ਵਿੱਚ ਆਸਟਰੇਲੀਆ ਨੂੰ ਭਾਰਤ ਦੀ ਯਾਦ ਆਈ ਹੈ ਜੋ ਸਿੱਖਿਆ ਸਨਅਤ ਦਾ ਦੂਜਾ ਵੱਡਾ ਪਾਵਾ ਹੈ।

ਚੀਨ ਦੇ ਵਿਦਿਆਰਥੀਆਂ ਨੂੰ ਆਸਟਰੇਲੀਆ ਨੇ 1 ਨੰਬਰ ਦੀ ਸ਼ਰੇਣੀ ਵਿੱਚ ਰੱਖਿਆ ਹੋਇਆ ਹੈ ਜਿਸ ਦਾ ਮਤਲਬ ਹੈ ਕਿ ਚੀਨ ਦੇ ਵਸਨੀਕਾਂ ਨੂੰ ਆਸਟਰੇਲੀਆ ਦਾ ਵਿਦਿਆਰਥੀ ਵੀਜ਼ਾ ਲੈਣ ਲਈ ਨਾਂ ਆeਲਿਟਸ ਵਿਖਾਉਣ ਦੀ ਲੋੜ ਹੈ ਅਤੇ ਨਾਂ ਹੀ ਫ਼ੰਡਾਂ ਵਾਲੇ ਝੰਜਟ ਵਿੱਚ ਪੈਣਾਂ ਪੈਂਦਾ ਹੈ।ਭਾਰਤ ਦੇ ਵਸਨੀਕਾਂ ਨੂੰ 3 ਨੰਬਰ ਦੀ ਸ਼੍ਰੇਣੀ ਵਿੱਚ ਰੱਖਿਆ ਹੋਣ ਕਾਰਨ ਸਾਨੂੰ ਫ਼ੰਡ ਵੀ ਵਿਖਾਉਣੇ ਪੈਂਦੇ ਹਨ ਅਤੇ 100 ਤਰ੍ਹਾਂ ਦੇ ਆਈਲਟਸ, GTE ਵਰਗੇ ਲੇਲੇ-ਪੇਪੇ ਕਰਨ ਤੋਂ ਬਾਅਦ ਹੀ ਵੀਜ਼ਾ ਮਿਲਦਾ ਹੈ।

ਹੁਣ ਆਸਟਰੇਲੀਆ ਦੀ ਸਿੱਖਿਆ ਸਨਅਤ ਦੀ ਵੇਲਣੇ ਵਿੱਚ ਆਈ ਹੋਈ ਬਾਂਹ ਨੂੰ ਭਾਰਤ ਦੇ ਵਿਦਿਆਰਥੀ ਹੀ ਕੱਢ ਸਕਦੇ ਹਨ, ਇਸੇ ਕਰਕੇ ਏਹ ਕਣਸੋਆਂ ਮਿਲ ਰਹੀਆਂ ਹਨ ਕਿ ਭਾਤਰੀ ਪਾਸਪੋਰਟ ਧਾਰਕਾਂ ਨੂੰ 1 ਨੰਬਰ ਸ਼੍ਰੇਣੀ ਵਿੱਚ ਲਿਆਂਦਾ ਜਾਵੇਗਾ ਅਤੇ ਇਉਂ ਸਾਡੇ ਦੇਸ਼ ਦੇ ਵਸਨੀਕਾਂ ਲਈ ਆਸਟਰੇਲੀਆ ਦਾ ਵਿਦਿਆਰਥੀ ਵੀਜ਼ਾ ਲੈਣਾ ਆਸਾਨ ਹੋ ਜਾਵੇਗਾ।

ਅਸੀਂ ਚਾਹੁੰਦੇ ਹਾਂ ਕਿ ਸਭ ਦੇਸ਼ਾਂ ਦੇ ਬਾਸ਼ਿੰਦੇ ਸੁਖੀ ਵੱਸਣ ਅਤੇ ਚੀਨ ਵਾਲੇ ਵੀ ਏਸ ਕਰੋਨਾ ਵਾਇਰਸ ਦੇ ਦਾਨਵ ਤੋਂ ਮੁਕਤ ਹੋ ਜਾਣ।ਜੇ ਭਾਰਤੀ ਪਾਸਪੋਰਟ ਧਾਰਕਾਂ ਨੂੰ ਪਹਿਲੀ ਸ਼ਰੇਣੀ ਵਿੱਚ ਲਿਆਂਦਾ ਜਾਵੇਗਾ ਤਾਂ ਅਸੀਂ ਆਸਟਰੇਲੀਆ ਦੇ ਏਸ ਕਦਮ ਦਾ ਸੁਆਗ਼ਤ ਕਰਾਂਗੇ।

ਪ੍ਰਬਜੋਤ ਸਿੰਘ ਸੰਧੂ ਸਿਡਨੀ (ਆਸਟਰੇਲੀਆ)

Most Popular

ਕੀ ਕਰੋਨਾ ਵਾਇਰਸ ਭਾਰਤੀ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋਵੇਗਾ??

ਆਸਟਰੇਲੀਆ ਦੀ ਆਮਦਨ ਦਾ ਵੱਡਾ ਹਿੱਸਾ ਸਿੱਖਿਆ ਸਨਅਤ ਤੋਂ ਆਉਂਦਾ ਹੈ ਅਤੇ ਏਸ ਸਨਅਤ ਦਾ ਮੁੱਖ ਸਰੋਤ ਚੀਨ ਭਾਰਤ ਅਤੇ ਨੇਪਾਲ ਆਦਿ ਦੇਸ਼ ਦੇ ਵਿਦਿਆਰਥੀ ਹਨ।ਕਰੋਨਾ ਵਾਇਰਸ ਦੇ ਦਾ...